0%

Calgary Emergency Management Agency (CEMA) Community Survey


ਜੀ ਆਇਆਂ ਨੂੰ! ਕੈਲਗਰੀ ਐਮਰਜੈਂਸੀ ਮੈਨੇਜਮੈਂਟ ਏਜੰਸੀ (CEMA) ਕਮਿਊਨਿਟੀ ਸਰਵੇਖਣ ਵਿੱਚ ਹਿੱਸਾ ਲੈਣ ਲਈ ਸਹਿਮਤ ਹੋਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। CEMA ਕੈਲਗਰੀ ਸਿਟੀ ਦੀ ਇੱਕ ਏਜੰਸੀ ਹੈ।

CEMA ਇਹ ਸਮਝਣਾ ਚਾਹੁੰਦੀ ਹੈ ਕਿ ਤੁਸੀਂ ਕੈਲਗਰੀ ਵਿੱਚ ਕਿਸੇ ਐਮਰਜੈਂਸੀ ਜਾਂ ਆਫ਼ਤ ਲਈ ਕਿੰਨੇ ਕੁ ਤਿਆਰ ਹੋ। ਸਾਡੀ ਵਿਸ਼ੇਸ਼ ਤੌਰ 'ਤੇ ਇਹ ਜਾਣਨ ਵਿੱਚ ਦਿਲਚਸਪੀ ਹੈ ਕਿ ਨਵੇਂ ਆਉਣ ਵਾਲੇ ਲੋਕ, ਬਜ਼ੁਰਗ ਬਾਲਗ, ਨਸਲੀ ਭਾਈਚਾਰੇ, ਅਸਮਰਥਤਾ ਵਾਲੇ ਲੋਕ ਅਤੇ ਸ਼ਹਿਰੀ ਮੂਲਵਾਸੀ ਭਾਈਚਾਰੇ ਦੇ ਮੈਂਬਰ ਕੈਲਗਰੀ ਵਿੱਚ ਆਫ਼ਤਾਂ ਅਤੇ ਖ਼ਤਰਿਆਂ ਨਾਲ ਸੰਬੰਧਿਤ ਜਾਣਕਾਰੀ ਨੂੰ ਕਿਵੇਂ ਲੱਭਦੇ ਅਤੇ ਇਸ 'ਤੇ ਕਾਰਵਾਈ ਕਰਦੇ ਹਨ। ਇਸ ਜਾਣਕਾਰੀ ਨੂੰ ਇੱਕ ਨਵਾਂ ਐਮਰਜੈਂਸੀ ਤਿਆਰੀ ਪ੍ਰੋਗਰਾਮ, Ready Calgary (ਰੈਡੀ ਕੈਲਗਰੀ) ਬਣਾਉਣ ਲਈ ਵਰਤਿਆ ਜਾਵੇਗਾ, ਜੋ ਕੈਲਗਰੀ ਵਿੱਚ ਤਬਾਹੀ ਦੇ ਜੋਖਮਾਂ ਅਤੇ ਖਤਰਿਆਂ ਲਈ ਸਭ ਤੋਂ ਵੱਧ ਕਮਜ਼ੋਰ ਲੋਕਾਂ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਦਾ ਹੈ।

ਇਸ ਜਾਣਕਾਰੀ ਦਾ ਇਕੱਤਰੀਕਰਨ ਸੂਚਨਾ ਦੀ ਆਜ਼ਾਦੀ ਅਤੇ ਨਿੱਜਤਾ ਸੁਰੱਖਿਆ ਅਧਿਨਿਯਮ (Freedom of Information and Protection of Privacy Act) ਦੇ ਸੈਕਸ਼ਨ 33(c) ਦੇ ਤਹਿਤ ਅਧਿਕਾਰਤ ਹੈ ਅਤੇ ਉਸ ਅਧਿਨਿਯਮ ਦੇ ਨਿੱਜਤਾ ਦੀ ਰੱਖਿਆ ਕਰਨ ਵਾਲੇ ਪ੍ਰਾਵਧਾਨ ਇਸਦੀ ਰੱਖਿਆ ਕਰਨਗੇ। ਜੇਕਰ ਤੁਹਾਡੇ ਕੋਲ ਇਸ ਜਾਣਕਾਰੀ ਦੇ ਇਕੱਤਰੀਕਰਨ ਜਾਂ ਵਰਤੋਂ ਬਾਰੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ readycalgary@calgary.ca 'ਤੇ ਸੰਪਰਕ ਕਰੋ।

ਇਸ ਸਰਵੇਖਣ ਦੇ ਸਾਰੇ ਜਵਾਬ ਗੁੰਮਨਾਮ ਹਨ। ਜੇ ਤੁਸੀਂ $50 ਦੇ ਦਸ ਗਿਫਟ ਕਾਰਡਾਂ ਵਿੱਚੋਂ ਇੱਕ ਲਈ ਡ੍ਰਾਅ ਵਿੱਚ ਦਾਖਲ ਹੋਣ ਦੇ ਮੌਕੇ ਲਈ ਆਪਣਾ ਨਾਮ ਦਰਜ ਕਰਾਉਣਾ ਚਾਹੁੰਦੇ ਹੋ, ਤਾਂ ਸਰਵੇਖਣ ਦੇ ਅੰਤ ਵਿੱਚ ਤੁਹਾਡੇ ਲਈ ਆਪਣੀ ਸੰਪਰਕ ਜਾਣਕਾਰੀ ਸਾਂਝੀ ਕਰਨ ਦਾ ਮੌਕਾ ਹੋਵੇਗਾ।

ਕੀ ਤੁਸੀਂ ਤਿਆਰ ਹੋ?

ਕਿਰਪਾ ਕਰਕੇ ਹੇਠਾਂ ਦਿੱਤੇ "ਸ਼ੁਰੂ ਕਰੋ" ਬਟਨ 'ਤੇ ਕਲਿੱਕ ਕਰਕੇ ਹੁਣੇ ਸਰਵੇਖਣ ਸ਼ੁਰੂ ਕਰੋ।
ਦੁਆਰਾ ਸੰਚਾਲਿਤ QuestionPro